ਗੁਰਵਿੰਦਰ ਵੀਰ ਸਿੰਘ ਨੇ 100 ਮੀਟਰ ਵਿੱਚ ਰਾਸ਼ਟਰੀ ਰਿਕਾਰਡ ਤੋੜਿਆ, ਭੋਗਪੁਰ ਇਲਾਕੇ ਵਿੱਚ ਖੁਸ਼ੀ ਦੀ ਲਹਿਰ

👁 7

ਭੋਗਪੁਰ, 25 ਮਈ (ਕਮਲਜੀਤ ਸਿੰਘ ਡੱਲੀ) - ਭੋਗਪੁਰ ਨੇੜਲੇ ਪਿੰਡ ਪਤਿਆਲ ਦੇ ਗੁਰਵਿੰਦਰ ਵੀਰ ਸਿੰਘ ਨੇ ਰਾਂਚੀ ਵਿੱਚ 100 ਮੀਟਰ ਦੌੜ 10.09 ਸਕਿੰਟ ਵਿੱਚ ਪੂਰੀ ਕਰਕੇ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਇਸ ਪ੍ਰਾਪਤੀ ਨਾਲ ਜਲੰਧਰ ਤੋਂ 30 ਕਿਲੋਮੀਟਰ ਦੂਰ ਪਤਿਆਲ ਪਿੰਡ ਵਿੱਚ ਉਸਦੇ ਪਰਿਵਾਰਕ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਗੁਰਵਿੰਦਰ ਦੇ ਪਿਤਾ ਕਮਲਜੀਤ ਸਿੰਘ, ਜੋ ਆਪ ਵੀ ਸਾਬਕਾ ਵਾਲੀਬਾਲ ਖਿਡਾਰੀ ਹਨ, ਨੇ ਆਪਣੇ ਪੁੱਤਰ ਨੂੰ ਐਥਲੈਟਿਕਸ ਵਿੱਚ ਲਿਆਂਦਾ ਸੀ। ਉਨ੍ਹਾਂ ਕਿਹਾ, “ਮੇਰੇ ਕੋਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਸ਼ਬਦ ਨਹੀਂ ਹਨ।” ਉਨ੍ਹਾਂ ਦੱਸਿਆ ਕਿ ਗੁਰਵਿੰਦਰ ਦਾ ਪਹਿਲਾ ਫ਼ੋਨ ਆਪਣੀ ਮਾਂ ਰੁਪਿੰਦਰ ਕੌਰ ਨੂੰ ਆਇਆ, ਜਿਸ ਵਿੱਚ ਉਸਨੇ ਪੁੱਛਿਆ, “ਮੰਮੀ, ਕੀ ਤੁਸੀਂ ਦੌੜ ਦੇਖੀ?”

ਪਿੰਡ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਅਕੈਡਮੀ ਭੋਗਪੁਰ ਦੇ ਕੋਚ ਭੁਪਿੰਦਰ ਸਿੰਘ ਅਤੇ ਸ੍ਰੀ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਦੇ ਪ੍ਰਿੰਸੀਪਲ ਬਿਕਰਮ ਸਿੰਘ ਸੈਣੀ ਨੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ।

ਪਿੰਡ ਪਤਿਆਲ ਦੇ ਜਥੇਦਾਰ ਸਰੂਪ ਸਿੰਘ ਪਤਿਆਲ ਨੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰਨ ਸਿੱਖ ਖਿਡਾਰੀ ਗੁਰਵਿੰਦਰ ਵੀਰ ਸਿੰਘ ਦਾ ਸਨਮਾਨ ਕਰਨਾ ਚਾਹੀਦਾ ਹੈ, ਕਿਉਂਕਿ ਉਸਨੇ 100 ਮੀਟਰ ਦਾ ਰਾਸ਼ਟਰੀ ਰਿਕਾਰਡ ਬਣਾ ਕੇ ਸਿੱਖ ਧਰਮ ਦਾ ਮਾਣ ਵਧਾਇਆ ਹੈ।

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.