ਪੰਜਾਬ ਦੇ CM ਮਾਨ ਅੱਜ ਜਲ ਟ੍ਰਿਬਿਊਨਲ ਨਾਲ ਕਰਨਗੇ ਮੁਲਾਕਾਤ, ਪੁਰਾਣੀ ਨਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼

👁 10

ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਮ ਅੰਮ੍ਰਿਤਸਰ ਵਿੱਚ ਰਾਵੀ-ਬਿਆਸ ਜਲ ਟ੍ਰਿਬਿਊਨਲ ਨਾਲ ਗੈਰ-ਰਸਮੀ ਮੁਲਾਕਾਤ ਕਰ ਸਕਦੇ ਹਨ। ਜਲ ਟ੍ਰਿਬਿਊਨਲ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹਰੀਕੇ ਅਤੇ ਹੁਸੈਨੀਵਾਲਾ ਦਾ ਦੌਰਾ ਕਰੇਗਾ ਅਤੇ ਸ਼ਾਮ ਨੂੰ ਅੰਮ੍ਰਿਤਸਰ ਪਰਤੇਗਾ। ਮੁੱਖ ਮੰਤਰੀ ਦਫ਼ਤਰ ਨੇ ਕੱਲ੍ਹ ਟ੍ਰਿਬਿਊਨਲ ਨਾਲ ਮੁਲਾਕਾਤ ਦੀ ਇੱਛਾ ਪ੍ਰਗਟਾਈ ਸੀ।

ਰਾਵੀ-ਬਿਆਸ ਜਲ ਟ੍ਰਿਬਿਊਨਲ ਦੀ ਤਿੰਨ-ਮੈਂਬਰੀ ਟੀਮ ਕੱਲ੍ਹ ਅੰਮ੍ਰਿਤਸਰ ਪਹੁੰਚ ਗਈ ਸੀ। ਸੂਤਰਾਂ ਅਨੁਸਾਰ, ਮੁੱਖ ਮੰਤਰੀ ਟ੍ਰਿਬਿਊਨਲ ਨਾਲ ਮੁਲਾਕਾਤ ਕਰਕੇ ਪੁਰਾਣੀ ਨਰਾਜ਼ਗੀ ਦੂਰ ਕਰਨਾ ਚਾਹੁੰਦੇ ਹਨ। ਫਰਵਰੀ ਵਿੱਚ ਜਦੋਂ ਟ੍ਰਿਬਿਊਨਲ ਪੰਜਾਬ ਦੌਰੇ 'ਤੇ ਆਇਆ ਸੀ, ਤਾਂ ਕਿਸਾਨਾਂ ਨੇ ਰੋਪੜ-ਅਨੰਦਪੁਰ ਸਾਹਿਬ ਸੜਕ 'ਤੇ ਧਰਨਾ ਦੇ ਕੇ ਵਿਰੋਧ ਕੀਤਾ ਸੀ, ਜਿਸ ਕਾਰਨ ਟ੍ਰਿਬਿਊਨਲ ਬੇਰੰਗ ਵਾਪਸ ਪਰਤ ਗਿਆ ਸੀ।

ਉਸ ਸਮੇਂ ਟ੍ਰਿਬਿਊਨਲ ਮੈਂਬਰਾਂ ਨੇ ਆਪਣੀ ਨਰਾਜ਼ਗੀ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਾਈ ਸੀ। ਹੁਣ ਜਦੋਂ ਟ੍ਰਿਬਿਊਨਲ ਮੁੜ ਪੰਜਾਬ ਆਇਆ ਹੈ, ਤਾਂ ਮੁੱਖ ਮੰਤਰੀ ਉਸ ਪੁਰਾਣੇ ਗਿਲੇ-ਸ਼ਿਕਵੇ ਨੂੰ ਦੂਰ ਕਰਨਾ ਚਾਹੁੰਦੇ ਹਨ। ਇਸ ਦੌਰਾਨ ਹਰਿਆਣਾ ਨੇ ਫਰਵਰੀ ਵਿੱਚ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਟ੍ਰਿਬਿਊਨਲ ਦੇ ਪੰਜਾਬ ਖ਼ਿਲਾਫ਼ ਕੰਨ ਭਰੇ ਸਨ।

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.