ਫਗਵਾੜਾ ਸਿਵਲ ਹਸਪਤਾਲ: ਬਲੱਡ ਬੈਂਕ ਸਟਾਫ਼ ਮੈਂਬਰ ਨਾਲ ਅੰਦਰ ਹੀ ਕੁੱਟਮਾਰ, ਪੁਲੀਸ ਨੇ ਕਾਰਵਾਈ ਸ਼ੁਰੂ ਕੀਤੀ

👁 3

ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਬਲੱਡ ਬੈਂਕ ਵਿੱਚ ਡਿਊਟੀ ਕਰ ਰਹੇ ਇੱਕ ਸਟਾਫ਼ ਮੈਂਬਰ ਨਾਲ ਹਸਪਤਾਲ ਦੇ ਅੰਦਰ ਹੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਧਰਮਿੰਦਰ, ਜੋ ਸਤਨਾਮਪੁਰਾ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਨੌਕਰੀ ਕਰਦਾ ਹੈ।

ਉਸ ਅਨੁਸਾਰ, ਦੋ ਨੌਜਵਾਨ ਹਸਪਤਾਲ ਵਿੱਚ ਦਾਖ਼ਲ ਹੋਏ ਅਤੇ ਬਾਥਰੂਮ ਦੇ ਦਰਵਾਜ਼ੇ ਨੂੰ ਲੱਤਾਂ ਮਾਰਨ ਲੱਗੇ। ਜਦੋਂ ਧਰਮਿੰਦਰ ਨੇ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਤਾਂ ਦੋਵੇਂ ਉਸ ਨਾਲ ਗਾਲੀ-ਗਲੋਚ ਕਰਨ ਲੱਗੇ ਅਤੇ ਫਿਰ ਉਸ ਦੀ ਕੁੱਟਮਾਰ ਕਰ ਦਿੱਤੀ। ਇਸ ਹਮਲੇ ਦੌਰਾਨ ਧਰਮਿੰਦਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਘਟਨਾ ਦੀ ਸੂਚਨਾ ਤੁਰੰਤ ਫਗਵਾੜਾ ਪੁਲੀਸ ਨੂੰ ਦਿੱਤੀ ਗਈ। ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਹਸਪਤਾਲ ਦੇ ਇੱਕ ਸਟਾਫ਼ ਮੈਂਬਰ ਨਾਲ ਬਾਹਰੋਂ ਆਏ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

💬 Yorumlar (0)

Yorum Yaz

Yorumunuz onaydan sonra yayınlanır.

Henüz yorum yok. İlk yorumu siz yazın.